ਅਸੀਂ ਤੁਹਾਡੀ ਫੀਡਬੈਕ ਦੀ ਕਦਰ ਕਰਦੇ ਹਾਂ। ਸਾਡੀ ਸੇਵਾ ਬਾਰੇ ਸ਼ਲਾਘਾ, ਸੁਝਾਅ ਅਤੇ ਸ਼ਿਕਾਇਤਾਂ ਸਾਨੂੰ ਬਿਹਤਰ ਬਣਨ ਵਿੱਚ ਮੱਦਦ ਕਰਦੀਆਂ ਹਨ।
ਅਸੀਂ ਆਪਣੇ ਸਾਰੇ ਗਾਹਕਾਂ ਨੂੰ ਸ਼ਾਨਦਾਰ ਸੇਵਾ ਦੇਣ ਦੀ ਕੋਸ਼ਿਸ਼ ਕਰਦੇ ਹਾਂ, ਪਰ ਅਸੀਂ ਜਾਣਦੇ ਹਾਂ ਕਿ ਕਈ ਵਾਰ ਗਲਤੀਆਂ ਹੋ ਜਾਂਦੀਆਂ ਹਨ।ਜੇਕਰ ਅਜਿਹਾ ਹੁੰਦਾ ਹੈ, ਤਾਂ ਤੁਸੀਂ ਸਾਨੂੰ ਦੱਸ ਸਕਦੇ ਹੋ।
ਇਹ ਪੰਨਾ ਦੱਸਦਾ ਹੈ ਕਿ:
- 'ਅਸੀਂ ਕਿਸੇ ਸ਼ਿਕਾਇਤ ਨਾਲ ਕਿਵੇਂ ਨਜਿੱਠਿਆ ਹੈ, ਇਸ ਬਾਰੇ ਸਾਨੂੰ ਫੀਡਬੈਕ ਕਿਵੇਂ ਦੇਣੀ ਹੈ, ਅਤੇ/ਜਾਂ
- ਸਾਡੀ ਗਾਹਕ ਸੇਵਾ ਬਾਰੇ ਸ਼ਿਕਾਇਤ ਕਿਵੇਂ ਦਰਜ ਕਰਨੀ ਹੈ।
ਸਾਡੀਆਂ ਸੇਵਾ ਸ਼ਿਕਾਇਤਾਂ ਅਤੇ ਫੀਡਬੈਕ ਪ੍ਰਕਿਰਿਆ ਉਹਨਾਂ ਸਥਿਤੀਆਂ ਨੂੰ ਸ਼ਾਮਿਲ ਨਹੀਂ ਕਰਦੀ ਹੈ ਜਿੱਥੇ ਤੁਸੀਂ 'ਸਾਡੇ ਵੱਲੋਂ ਤੁਹਾਨੂੰ ਕਿਹੋ ਜਿਹੀ ਸੇਵਾ ਪ੍ਰਦਾਨ ਕੀਤੀ ਹੈ' ਦੀ ਬਜਾਏ ਕੇਵਲ ਕਿਸੇ ਵਿੱਤੀ ਫਰਮ ਦੀ ਸ਼ਿਕਾਇਤ ਦੇ ਨਤੀਜੇ ਤੋਂ ਅਸੰਤੁਸ਼ਟ ਹੁੰਦੇ ਹੋ, (ਜਿਸ ਵਿੱਚ ਸਾਡੇ ਵੱਲੋਂ ਕਿਸੇ ਸ਼ਿਕਾਇਤ ਬਾਰੇ ਕੀਤਾ ਅੰਤਿਮ ਨਿਰਣਾ ਵੀ ਸ਼ਾਮਲ ਹੈ। ਜਦੋਂ AFCA ਕੋਈ ਫ਼ੈਸਲਾ ਜਾਰੀ ਕਰਦਾ ਹੈ, ਤਾਂ ਇਹ ਕਿਸੇ ਸ਼ਿਕਾਇਤ 'ਤੇ ਅੰਤਿਮ ਫ਼ੈਸਲਾ ਹੁੰਦਾ ਹੈ। ਇਸ ਲਈ AFCA ਰਾਹੀਂ ਅਪੀਲ ਨਹੀਂ ਕੀਤੀ ਜਾ ਸਕਦੀ ਹੈ।
ਤੁਸੀਂ ਸਾਨੂੰ ਫੀਡਬੈਕ ਕਿਵੇਂ ਦੇ ਸਕਦੇ ਹੋ
ਜਿੱਥੇ ਤੁਹਾਨੂੰ ਸਾਡੇ ਤੋਂ ਜਵਾਬ ਦਿੱਤੇ ਜਾਣ ਦੀ ਲੋੜ ਨਹੀਂ ਹੈ, ਉੱਥੇ ਆਪਣਾ ਫੀਡਬੈਕ ਸਾਂਝਾ ਕਰਨ ਦਾ ਸਭ ਤੋਂ ਆਸਾਨ ਤਰੀਕਾ ਸਾਡੇ ਔਨਲਾਈਨ ਫੀਡਬੈਕ ਫਾਰਮ ਨੂੰ ਭਰਨਾ ਅਤੇ ਸ਼ਲਾਘਾ (Compliment) ਜਾਂ ਸੁਝਾਅ (Suggestion) ਨੂੰ ਚੁਣਨਾ ਹੈ। ਤੁਸੀਂ ਈਮੇਲ ਰਾਹੀਂ, ਫ਼ੋਨ ਰਾਹੀਂ ਜਾਂ ਲਿਖਤੀ ਰੂਪ ਵਿੱਚ ਵੀ ਸਾਡੇ ਨਾਲ ਆਪਣਾ ਅਨੁਭਵ ਸਾਂਝਾ ਕਰ ਸਕਦੇ ਹੋ।
ਤੁਸੀਂ ਸਾਡੀ ਸੇਵਾ ਬਾਰੇ ਸ਼ਿਕਾਇਤ ਕਿਵੇਂ ਕਰ ਸਕਦੇ ਹੋ
ਜੇਕਰ ਤੁਸੀਂ ਸਾਨੂੰ ਸਾਡੇ ਵੱਲੋਂ ਤੁਹਾਨੂੰ ਦਿੱਤੀ ਗਈ ਸੇਵਾ ਬਾਰੇ ਸ਼ਿਕਾਇਤ ਕਰਦੇ ਹੋ, ਤਾਂ ਅਸੀਂ ਇਸਦੀ ਜਾਂਚ ਕਰਾਂਗੇ ਅਤੇ ਤੁਹਾਡੇ ਨਾਲ ਸਿੱਧੇ ਤੌਰ 'ਤੇ ਇਸ ਸਮੱਸਿਆ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰਾਂਗੇ। ਪਰ ਜੇਕਰ ਅਸੀਂ ਅਜਿਹਾ ਨਹੀਂ ਕਰ ਸਕਦੇ ਹਾਂ, ਤਾਂ AFCA ਦਾ ਸੁਤੰਤਰ ਮੁਲਾਂਕਣਕਰਤਾ (Independent Assessor) ਨਿਰਪੱਖ ਤੌਰ 'ਤੇ ਤੁਹਾਡੀ ਸੇਵਾ ਸ਼ਿਕਾਇਤ ਦੀ ਸਮੀਖਿਆ ਕਰ ਸਕਦਾ ਹੈ ਅਤੇ ਇਹ ਸਿਫ਼ਾਰਸ਼ ਕਰ ਸਕਦਾ ਹੈ ਕਿ ਉਠਾਏ ਗਏ ਕਿਸੇ ਵੀ ਸੇਵਾ ਮੁੱਦਿਆਂ ਨੂੰ ਹੱਲ ਕਰਨ ਲਈ ਸਾਨੂੰ ਕੀ ਕਰਨ ਦੀ ਲੋੜ ਹੈ।
ਸਾਡੀ ਸੇਵਾ ਬਾਰੇ ਸ਼ਿਕਾਇਤ ਕਰਨ ਲਈ, ਤੁਸੀਂ ਇਹ ਕਰ ਸਕਦੇ ਹੋ:
- ਪਹਿਲਾਂ ਉਸ ਵਿਅਕਤੀ ਨੂੰ ਦੱਸੋ ਜਿਸ ਨਾਲ ਤੁਸੀਂ ਸੇਵਾ ਲਈ ਸੰਪਰਕ ਵਿੱਚ ਰਹੇ ਹੋ। ਆਮ ਤੌਰ 'ਤੇ, ਭਾਵੇਂ ਤੁਸੀਂ ਖਪਤਕਾਰ ਹੋ ਜਾਂ AFCA ਵਿੱਤੀ ਫਰਮ ਦੇ ਮੈਂਬਰ ਹੋ, ਇਹ ਵਿਅਕਤੀ ਤੁਹਾਡਾ ਕੇਸ ਮੈਨੇਜਰ ਹੋਵੇਗਾ। ਜ਼ਿਆਦਾਤਰ, ਉਹ ਤੁਹਾਡੇ ਲਈ ਚੀਜ਼ਾਂ ਨੂੰ ਤੁਰੰਤ ਹੱਲ ਕਰਨ ਦੇ ਯੋਗ ਹੋਣਗੇ।
- ਜੇਕਰ ਤੁਹਾਨੂੰ ਇਹ ਨਹੀਂ ਲੱਗਦਾ ਹੈ ਕਿ ਅਸੀਂ ਤੁਹਾਡੇ ਲਈ ਸਮੱਸਿਆ ਦਾ ਹੱਲ ਕੀਤਾ ਹੈ, ਤਾਂ ਤੁਸੀਂ ਆਪਣੀ ਸੇਵਾ ਸ਼ਿਕਾਇਤ ਨੂੰ ਦੇਖਣ ਬਾਰੇ ਮੈਨੇਜਰ ਨੂੰ ਵੀ ਕਹਿ ਸਕਦੇ ਹੋ।
- ਨਹੀਂ ਤਾਂ, ਤੁਸੀਂ ਸਾਡੇ ਔਨਲਾਈਨ ਫੀਡਬੈਕ ਫਾਰਮ ਨੂੰ ਭਰ ਸਕਦੇ ਹੋ ਅਤੇ “AFCA ਬਾਰੇ ਸੇਵਾ ਸ਼ਿਕਾਇਤ” ਵਿਕਲਪ ਨੂੰ ਚੁਣ ਸਕਦੇ ਹੋ। ਤੁਹਾਨੂੰ ਕੁੱਝ ਕੰਮਕਾਜੀ ਦਿਨਾਂ ਵਿੱਚ ਇੱਕ ਵੱਖਰਾ ਹਵਾਲਾ ਨੰਬਰ ਪ੍ਰਾਪਤ ਹੋਵੇਗਾ।
ਜੇਕਰ ਤੁਸੀਂ ਯਕੀਨੀ ਨਹੀਂ ਹੋ ਕਿ ਕਿਸ ਨਾਲ ਸੰਪਰਕ ਕਰਨਾ ਹੈ, ਤਾਂ ਸਾਨੂੰ 1800 931 678 'ਤੇ ਫ਼ੋਨ ਕਰੋ ਅਤੇ ਅਸੀਂ ਤੁਹਾਨੂੰ ਕਿਸੇ ਅਜਿਹੇ ਵਿਅਕਤੀ ਨਾਲ ਸੰਪਰਕ ਕਰਵਾ ਦੇਵਾਂਗੇ ਜੋ ਮੱਦਦ ਕਰ ਸਕਦਾ ਹੈ।
ਅਸੀਂ ਆਪਣੀ ਸੇਵਾ ਬਾਰੇ ਮਿਲੀ ਸ਼ਿਕਾਇਤ ਨਾਲ ਕਿਵੇਂ ਨਜਿੱਠਦੇ ਹਾਂ
ਜੇਕਰ ਤੁਸੀਂ ਸਾਡੀ ਸੇਵਾ ਬਾਰੇ ਸ਼ਿਕਾਇਤ ਦਰਜ ਕਰਾਉਂਦੇ ਹੋ, ਤਾਂ ਅਸੀਂ ਤੁਹਾਡੇ ਦੁਆਰਾ ਉਠਾਏ ਗਏ ਮੁੱਦਿਆਂ ਦੀ ਜਾਂਚ ਕਰਾਂਗੇ ਅਤੇ ਉਹਨਾਂ 'ਤੇ ਵਿਚਾਰ ਕਰਾਂਗੇ ਅਤੇ ਉਹਨਾਂ ਦਾ ਜਵਾਬ ਦੇਵਾਂਗੇ।
ਜੇਕਰ ਤੁਹਾਡੀ ਸ਼ਿਕਾਇਤ ਲਈ ਅਗਲੀ ਕਾਰਵਾਈ ਦੀ ਲੋੜ ਹੈ, ਤਾਂ ਢੁੱਕਵਾਂ ਹੱਲ ਲੱਭਣ ਲਈ ਅਸੀਂ ਤੁਹਾਡੇ ਨਾਲ ਮਿਲਕੇ ਕੰਮ ਕਰਾਂਗੇ।
ਸੰਬੰਧਿਤ ਵਿੱਤੀ ਫਰਮ ਦੀ ਸ਼ਿਕਾਇਤ ਦੇ ਬੰਦ ਹੋਣ ਦੇ ਛੇ ਮਹੀਨਿਆਂ ਦੇ ਅੰਦਰ-ਅੰਦਰ ਸਾਡੀ ਸੇਵਾ ਬਾਰੇ ਸ਼ਿਕਾਇਤਾਂ ਦਰਜ ਕਰਵਾਈਆਂ ਜਾਣੀਆਂ ਲਾਜ਼ਮੀ ਹਨ।
ਤੁਸੀਂ ਸੇਵਾ ਦੀਆਂ ਕਿਹੜੀਆਂ ਸਮੱਸਿਆਵਾਂ ਬਾਰੇ ਸ਼ਿਕਾਇਤ ਕਰ ਸਕਦੇ ਹੋ
ਅਸੀਂ ਸਾਡੀ ਸੇਵਾ ਬਾਰੇ ਇਨ੍ਹਾਂ ਸ਼ਿਕਾਇਤਾਂ 'ਤੇ ਵਿਚਾਰ ਕਰ ਸਕਦੇ ਹਾਂ, ਜਿਵੇਂ ਕਿ:
- AFCA ਕਰਮਚਾਰੀਆਂ ਦੀ ਪੇਸ਼ੇਵਰਤਾ, ਯੋਗਤਾ ਅਤੇ ਰਵੱਈਆ
- ਸੰਚਾਰ
- ਬਰਾਬਰਤਾ ਅਤੇ ਨਿਰਪੱਖਤਾ
- ਸਮਾਂਬੱਧਤਾ
- ਸਾਡੀਆਂ ਪ੍ਰਕਿਰਿਆਵਾਂ ਦੀ ਪਾਲਣਾ।
ਸ਼ਿਕਾਇਤ ਕੌਣ ਕਰ ਸਕਦਾ ਹੈ
ਕੋਈ ਖਪਤਕਾਰ ਜਾਂ ਛੋਟਾ ਕਾਰੋਬਾਰ ਜਿਸਨੇ ਸਾਡੇ ਕੋਲ ਕਿਸੇ ਵਿੱਤੀ ਫਰਮ ਦੀ ਸ਼ਿਕਾਇਤ ਦਰਜ ਕਰਵਾਈ ਹੈ, ਜਾਂ ਕੋਈ ਵਿੱਤੀ ਫਰਮ ਜੋ AFCA ਦੀ ਮੈਂਬਰ ਹੈ, ਇਹ ਦੋਵੇਂ ਸਾਡੀ ਸੇਵਾ ਬਾਰੇ ਸ਼ਿਕਾਇਤ ਕਰ ਸਕਦੇ ਹਨ।
ਅਸੀਂ ਸੇਵਾ ਸ਼ਿਕਾਇਤ ਵਿੱਚ ਕਿਸ 'ਤੇ ਵਿਚਾਰ ਨਹੀਂ ਕਰ ਸਕਦੇ ਹਾਂ
ਅਸੀਂ ਸਾਡੀ ਸੇਵਾ ਬਾਰੇ ਉਨ੍ਹਾਂ ਸ਼ਿਕਾਇਤਾਂ ਨਾਲ ਨਹੀਂ ਨਜਿੱਠ ਸਕਦੇ ਹਾਂ ਜੋ ਸਿਰਫ਼ ਕਿਸੇ ਵਿੱਤੀ ਫਰਮ ਦੀ ਸ਼ਿਕਾਇਤ ਬਾਰੇ ਨਿੱਕਲੇ ਨਤੀਜੇ ਬਾਰੇ ਹਨ। ਉਦਾਹਰਨ ਲਈ, ਜੇਕਰ:
- ਤੁਸੀਂ ਚਿੰਤਤ ਹੋ ਕਿ ਅਸੀਂ ਤੁਹਾਡੀ ਵਿੱਤੀ ਫਰਮ ਦੀ ਸ਼ਿਕਾਇਤ 'ਤੇ ਵਿਚਾਰ ਨਹੀਂ ਕਰ ਸਕਦੇ ਹਾਂ ਕਿਉਂਕਿ ਇਹ ਸਾਡੇ ਅਧਿਕਾਰ ਖੇਤਰ ਤੋਂ ਬਾਹਰ ਹੈ, ਜਾਂ
- ਤੁਸੀਂ ਸਾਡੇ ਦੁਆਰਾ ਜਾਰੀ ਕੀਤੇ ਗਏ ਫ਼ੈਸਲੇ ਦੇ ਨਤੀਜੇ ਜਾਂ ਕਿਸੇ ਇੱਕ ਨੁਕਤੇ ਤੋਂ ਅਸੰਤੁਸ਼ਟ ਹੋ।
ਇਹ ਉਹ ਮਾਮਲੇ ਹਨ ਜਿਨ੍ਹਾਂ 'ਤੇ ਅਸੀਂ ਸਾਡੀ ਸੇਵਾ ਸ਼ਿਕਾਇਤ ਪ੍ਰਕਿਰਿਆ ਦੁਆਰਾ ਵਿਚਾਰ ਨਹੀਂ ਕਰ ਸਕਦੇ ਹਾਂ।
ਤੁਹਾਨੂੰ ਆਪਣੀ ਸੇਵਾ ਸ਼ਿਕਾਇਤ ਕਰਨ ਵੇਲੇ ਕਿਹੜੀ ਜਾਣਕਾਰੀ ਦੇਣੀ ਚਾਹੀਦੀ ਹੈ
ਸਾਡੀ ਸੇਵਾ ਬਾਰੇ ਔਨਲਾਈਨ ਫੀਡਬੈਕ ਫਾਰਮ ਨੂੰ ਭਰਦੇ ਸਮੇਂ, ਤੁਹਾਨੂੰ ਜਿੰਨਾ ਸੰਭਵ ਹੋ ਸਕੇ ਮੁੱਦੇ 'ਤੇ ਕੇਂਦਰਿਤ ਹੋਣਾ ਚਾਹੀਦਾ ਹੈ, ਅਤੇ ਤੁਹਾਡੀਆਂ ਟਿੱਪਣੀਆਂ ਦਾ ਸਮਰਥਨ ਕਰਨ ਲਈ ਕੋਈ ਵੀ ਉਪਲਬਧ ਜਾਣਕਾਰੀ ਪ੍ਰਦਾਨ ਕਰਨੀ ਚਾਹੀਦੀ ਹੈ। ਜਾਣਕਾਰੀ ਵਿੱਚ ਤੁਹਾਡੇ ਅਤੇ AFCA ਕੇਸ ਵਰਕਰ ਵਿਚਕਾਰ ਹੋਈਆਂ ਈਮੇਲਾਂ ਜਾਂ ਕਾਲਾਂ ਦੇ ਵੇਰਵੇ, ਸਾਡੇ ਦੁਆਰਾ ਤੁਹਾਨੂੰ ਪ੍ਰਦਾਨ ਕੀਤੇ ਗਏ ਦਸਤਾਵੇਜ਼, ਅਤੇ ਤੁਹਾਡੇ ਦੁਆਰਾ ਸਾਨੂੰ ਪ੍ਰਦਾਨ ਕੀਤੇ ਗਏ ਦਸਤਾਵੇਜ਼ ਸ਼ਾਮਲ ਹੋ ਸਕਦੇ ਹਨ।
ਸੇਵਾ ਸ਼ਿਕਾਇਤ ਲਈ ਅਸੀਂ ਕਿਹੜੇ ਨਤੀਜੇ ਪ੍ਰਦਾਨ ਕਰ ਸਕਦੇ ਹਾਂ
ਸਾਡੀ ਸੇਵਾ ਬਾਰੇ ਸ਼ਿਕਾਇਤ ਦੇ ਕਈ ਸੰਭਾਵੀ ਨਤੀਜੇ ਅਤੇ ਹੱਲ ਹੋ ਸਕਦੇ ਹਨ। ਇਹਨਾਂ ਵਿੱਚ ਸ਼ਾਮਲ ਹਨ:
- ਸਾਡੀ ਪ੍ਰਕਿਰਿਆ ਬਾਰੇ ਸਪੱਸ਼ਟੀਕਰਨ ਅਤੇ ਇਸ ਬਾਰੇ ਜਾਣਕਾਰੀ ਕਿ ਤੁਹਾਡੀ ਸ਼ਿਕਾਇਤ ਨਾਲ ਸਾਡੇ ਦੁਆਰਾ ਕਿਵੇਂ ਨਿਪਟਿਆ ਗਿਆ ਸੀ
- ਤੁਹਾਡੇ ਦੁਆਰਾ ਉਠਾਏ ਗਏ ਮੁੱਦੇ ਨੂੰ ਹੱਲ ਕਰਨਾ
- ਜੇਕਰ ਅਸੀਂ ਆਪਣੇ ਸੇਵਾ ਮਾਪਦੰਡਾਂ ਨੂੰ ਪੂਰਾ ਨਹੀਂ ਕੀਤਾ ਹੈ ਤਾਂ ਮੁਆਫ਼ੀ ਮੰਗਣਾ
- ਤੁਹਾਡੀ ਵਿੱਤੀ ਫਰਮ ਬਾਰੇ ਸ਼ਿਕਾਇਤ ਨੂੰ ਨਜਿੱਠਣ ਦੇ ਤਰੀਕੇ ਵਿੱਚ ਬਦਲਾਅ
- ਮੁੱਦਿਆਂ ਦੀ ਨਿਰੰਤਰ ਨਿਗਰਾਨੀ
- ਸਾਡੇ ਲੋਕਾਂ ਲਈ ਸਿਖਲਾਈ
- ਗੈਰ-ਵਿੱਤੀ ਨੁਕਸਾਨ ਲਈ ਮੁਆਵਜ਼ਾ ਢੁੱਕਵੇਂ ਹਾਲਾਤਾਂ ਵਿੱਚ ਦਿੱਤਾ ਜਾ ਸਕਦਾ ਹੈ।
ਜੇਕਰ ਤੁਸੀਂ ਅਜੇ ਵੀ ਆਪਣੀ ਸੇਵਾ ਸ਼ਿਕਾਇਤ ਦੇ ਨਤੀਜੇ ਤੋਂ ਨਾਖੁਸ਼ ਹੋ ਤਾਂ ਤੁਸੀਂ ਕੀ ਕਰ ਸਕਦੇ ਹੋ
ਜੇਕਰ ਤੁਸੀਂ ਆਪਣੀ ਸੇਵਾ ਸ਼ਿਕਾਇਤ ਦੇ ਸਾਡੇ ਜਵਾਬ ਤੋਂ ਨਾਖੁਸ਼ ਹੋ, ਤਾਂ ਤੁਸੀਂ ਸੁਤੰਤਰ ਮੁਲਾਂਕਣਕਰਤਾ (Independent Assessor) ਕੋਲ ਆਪਣੀ ਸ਼ਿਕਾਇਤ ਦਰਜ ਕਰਵਾ ਸਕਦੇ ਹੋ।
ਇਸ ਸੁਤੰਤਰ ਮੁਲਾਂਕਣਕਰਤਾ ਦੀ ਨਿਯੁਕਤੀ ਸਾਡੀ ਸੇਵਾ ਬਾਰੇ ਸ਼ਿਕਾਇਤਾਂ ਦੀ ਨਿਰਪੱਖ ਜਾਂਚ ਕਰਨ ਲਈ AFCA ਬੋਰਡ ਦੁਆਰਾ ਕੀਤੀ ਜਾਂਦੀ ਹੈ।
ਸਾਡੀ ਸੇਵਾ ਦੇ ਬਾਰੇ ਸਾਨੂੰ ਆਪਣੀ ਵਾਪਸੀ ਸਲਾਹ ਦੇਣ ਵਾਸਤੇ (ਸ਼ਲਾਘਾ, ਸਲਾਹਵਾਂ ਜਾਂ ਸ਼ਿਕਾਇਤਾਂ), ਕਿਰਪਾ ਕਰਕੇ ਵਾਪਸੀ ਸਲਾਹ ਵਾਲਾ ਫਾਰਮ ਭਰੋ (ਪੀ ਡੀ ਐਫ ਵਾਪਸੀ ਸਲਾਹ ਦਾ ਫਾਰਮ)।