ਇਹ ਸੁਤੰਤਰ ਮੁਲਾਂਕਣਕਰਤਾ AFCA ਦੀ ਸੇਵਾ ਦੇ ਮਿਆਰ ਬਾਰੇ ਸ਼ਿਕਾਇਤਾਂ ਦੀ ਸਮੀਖਿਆ ਕਰਦਾ ਹੈ ਅਤੇ AFCA ਦੀ ਅੰਦਰੂਨੀ ਸ਼ਿਕਾਇਤ ਪ੍ਰਕਿਰਿਆ ਤੋਂ ਅਲੱਗ ਸੁਤੰਤਰ ਤੌਰ 'ਤੇ ਕੰਮ ਕਰਦਾ ਹੈ। ਇਸ ਸੁਤੰਤਰ ਮੁਲਾਂਕਣਕਰਤਾ ਕੋਲ ਵਿੱਤੀ ਫਰਮ ਦੀ ਸ਼ਿਕਾਇਤ 'ਤੇ AFCA ਦੁਆਰਾ ਦਿੱਤੇ ਗਏ ਫ਼ੈਸਲੇ ਦੇ ਲਾਭਾਂ ਜਾਂ ਨੁਕਤਿਆਂ ਦੀ ਸਮੀਖਿਆ ਕਰਨ ਦਾ ਅਧਿਕਾਰ ਨਹੀਂ ਹੁੰਦਾ ਹੈ।
ਇੱਕ ਵਾਰ ਸੁਤੰਤਰ ਮੁਲਾਂਕਣਕਰਤਾ ਦੁਆਰਾ AFCA ਦੀ ਸੇਵਾ ਬਾਰੇ ਕਿਸੇ ਸ਼ਿਕਾਇਤ ਦੀ ਸਮੀਖਿਆ ਅਤੇ ਮੁਲਾਂਕਣ ਕਰਨ ਤੋਂ ਬਾਅਦ, ਉਹਨਾਂ ਦੀਆਂ ਖੋਜਾਂ ਜਾਂ ਸਿਫ਼ਾਰਸ਼ਾਂ ਦੇ ਵਿਰੁੱਧ ਅਪੀਲ ਕਰਨਾ ਸੰਭਵ ਨਹੀਂ ਹੈ।
ਸੁਤੰਤਰ ਮੁਲਾਂਕਣਕਰਤਾ ਕੌਣ ਹੁੰਦਾ ਹੈ?
ਸੁਤੰਤਰ ਮੁਲਾਂਕਣਕਰਤਾ AFCA ਬੋਰਡ ਦੁਆਰਾ ਨਿਯੁਕਤ ਕੀਤਾ ਜਾਂਦਾ ਹੈ, ਅਤੇ ਉਸ ਨੂੰ ਹੀ ਰਿਪੋਰਟ ਕਰਦਾ ਹੈ ਅਤੇ ਸੁਤੰਤਰ ਮੁਲਾਂਕਣਕਰਤਾ ਦੇ ਸੰਦਰਭ ਦੀਆਂ ਸ਼ਰਤਾਂ (Independent Assessor’s Terms of Reference) ਅਨੁਸਾਰ ਕੰਮ ਕਰਦਾ ਹੈ। ਸੁਤੰਤਰ ਮੁਲਾਂਕਣਕਰਤਾ AFCA ਦੇ ਰੋਜ਼ਾਨਾ ਦੇ ਕੰਮ-ਕਾਜ਼ ਦਾ ਹਿੱਸਾ ਨਹੀਂ ਹੁੰਦਾ ਹੈ ਅਤੇ AFCA ਦੇ ਸੀਨੀਅਰ ਪ੍ਰਬੰਧਕਾਂ ਜਾਂ ਚੀਫ਼ ਓਮਬਡਸਮੈਨ ਨੂੰ ਜਵਾਬਦੇਹ ਨਹੀਂ ਹੈ।
AFCA ਦੀ ਮੌਜੂਦਾ ਸੁਤੰਤਰ ਮੁਲਾਂਕਣਕਰਤਾ ਮੇਲਿਸਾ ਡਵਾਇਰ ਹੈ। ਮੇਲਿਸਾ ਕੋਲ ਨਿਜੀ, ਸਰਕਾਰੀ ਅਤੇ ਗੈਰ-ਲਾਭਕਾਰੀ ਖੇਤਰਾਂ ਵਿੱਚ ਸੀਨੀਅਰ ਕਾਰਜਕਾਰੀ ਵਜੋਂ ਕੰਮ ਕਾਰਨ ਦਾ 20 ਸਾਲਾਂ ਤੋਂ ਵੱਧ ਦਾ ਤਜਰਬਾ ਹੈ, ਉਨ੍ਹਾਂ ਕੋਲ ਸ਼ਾਸਨ, ਅੰਦਰੂਨੀ ਆਡਿਟ ਅਤੇ ਅਖੰਡਤਾ ਸੁਧਾਰ ਵਿੱਚ ਮੁਹਾਰਤ ਹੈ। ਉਹ ਵਿਕਟੋਰੀਅਨ ਡਿਪਾਰਟਮੈਂਟ ਆਫ਼ ਐਜੂਕੇਸ਼ਨ ਐਂਡ ਟਰੇਨਿੰਗ ਦੀ ਚੀਫ਼ ਆਡਿਟ ਐਗਜ਼ੀਕਿਊਟਿਵ ਸੀ ਅਤੇ ਸੁਤੰਤਰ ਵਿਆਪਕਤਾ ਆਧਾਰਿਤ ਭ੍ਰਿਸ਼ਟਾਚਾਰ ਵਿਰੋਧੀ ਕਮਿਸ਼ਨ (IBAC) ਦੁਆਰਾ ਜਾਂਚਾਂ ਤੋਂ ਬਾਅਦ ਇਸ ਦੇ ਇਕਸਾਰਤਾ ਸੁਧਾਰ ਪ੍ਰੋਗਰਾਮ ਦੀ ਆਰਕੀਟੈਕਟ ਸੀ।
ਸੁਤੰਤਰ ਮੁਲਾਂਕਣਕਰਤਾ ਨੂੰ ਸ਼ਿਕਾਇਤ ਕੌਣ ਕਰ ਸਕਦਾ ਹੈ?
ਕੋਈ ਵੀ ਵਿਅਕਤੀ ਜਾਂ ਕਾਰੋਬਾਰ ਜੋ ਸਿੱਧੇ ਤੌਰ 'ਤੇ AFCA ਦੁਆਰਾ ਵਿੱਤੀ ਫਰਮ ਦੀ ਸ਼ਿਕਾਇਤ ਨਾਲ ਨਜਿੱਠਣ ਦੇ ਤਰੀਕੇ ਤੋਂ ਪ੍ਰਭਾਵਿਤ ਹੁੰਦਾ ਹੈ, ਉਹ ਇਸ ਸੁਤੰਤਰ ਮੁਲਾਂਕਣਕਰਤਾ ਨੂੰ ਸ਼ਿਕਾਇਤ ਕਰ ਸਕਦਾ ਹੈ, ਜਿਸ ਵਿੱਚ ਸ਼ਾਮਲ ਹਨ:
- ਸ਼ਿਕਾਇਤਕਰਤਾ
- ਵਿੱਤੀ ਫਰਮਾਂ
- ਨੁਮਾਇੰਦੇ
- ਸ਼ਾਮਲ ਧਿਰਾਂ।
ਸ਼ਿਕਾਇਤਾਂ ਜਿਨ੍ਹਾਂ ਦਾ ਸੁਤੰਤਰ ਮੁਲਾਂਕਣਕਰਤਾ ਮੁਲਾਂਕਣ ਕਰ ਸਕਦਾ ਹੈ
ਸੁਤੰਤਰ ਮੁਲਾਂਕਣਕਰਤਾ AFCA ਦੁਆਰਾ ਕਿਸੇ ਸ਼ਿਕਾਇਤ ਨਾਲ ਨਜਿੱਠਣ ਵਿੱਚ ਪ੍ਰਦਾਨ ਕੀਤੀ ਸੇਵਾ ਦੇ ਮਿਆਰ ਬਾਰੇ ਸ਼ਿਕਾਇਤਾਂ ਦਾ ਮੁਲਾਂਕਣ ਕਰ ਸਕਦਾ ਹੈ, ਜਿਸ ਵਿੱਚ ਇਹਨਾਂ ਬਾਰੇ ਸ਼ਿਕਾਇਤਾਂ ਸ਼ਾਮਲ ਹਨ, ਪਰ ਇਹਨਾਂ ਤੱਕ ਹੀ ਸੀਮਿਤ ਨਹੀਂ ਹਨ:
- ਕਰਮਚਾਰੀਆਂ ਦੀ ਪੇਸ਼ੇਵਰਤਾ, ਯੋਗਤਾ ਅਤੇ ਰਵੱਈਆ
- ਸੰਚਾਰ
- ਬਰਾਬਰਤਾ ਅਤੇ ਨਿਰਪੱਖਤਾ
- ਸਮਾਂਬੱਧਤਾ
- AFCA ਦੀ ਪ੍ਰਕਿਰਿਆ ਦਾ ਪਾਲਣ।
ਸ਼ਿਕਾਇਤਾਂ ਜਿਨ੍ਹਾਂ 'ਤੇ ਸੁਤੰਤਰ ਮੁਲਾਂਕਣਕਰਤਾ ਵਿਚਾਰ ਨਹੀਂ ਕਰ ਸਕਦਾ ਹੈ
ਸੁਤੰਤਰ ਮੁਲਾਂਕਣਕਰਤਾ ਇਨ੍ਹਾਂ ਗੱਲਾਂ ਬਾਰੇ ਸ਼ਿਕਾਇਤਾਂ 'ਤੇ ਵਿਚਾਰ ਨਹੀਂ ਕਰ ਸਕਦਾ ਹੈ:
- ਕਿਸੇ ਵਿੱਤੀ ਫਰਮ ਜਾਂ ਸ਼ਿਕਾਇਤਕਰਤਾ ਦੀਆਂ ਕੀਤੀਆਂ ਗਈਆਂ ਕਾਰਵਾਈਆਂ ਜਾਂ ਨਾ ਕੀਤੀਆਂ ਗਈਆਂ ਕਾਰਵਾਈਆਂ 'ਤੇ
- AFCA ਦੁਆਰਾ ਲਏ ਗਏ ਫ਼ੈਸਲਿਆਂ ਜਾਂ ਖੋਜਾਂ 'ਤੇ, ਜਿਸ ਵਿੱਚ ਸ਼ੁਰੂਆਤੀ ਮੁਲਾਂਕਣ, ਨਿਰਣੇ ਅਤੇ ਅਧਿਕਾਰ ਖੇਤਰ ਦੇ ਫ਼ੈਸਲੇ ਸ਼ਾਮਲ ਹਨ।
- AFCA ਦੁਆਰਾ ਪ੍ਰਣਾਲੀਗਤ ਮੁੱਦੇ ਨੂੰ ਨਜਿੱਠਣ 'ਤੇ
- AFCA ਦੁਆਰਾ ਵਿੱਤੀ ਫਰਮਾਂ ਤੋਂ ਲਈਆਂ ਜਾਣ ਵਾਲੀਆਂ ਫ਼ੀਸਾਂ 'ਤੇ।
ਸੁਤੰਤਰ ਮੁਲਾਂਕਣਕਰਤਾ AFCA ਵੱਲੋਂ ਲਏ ਗਏ ਫ਼ੈਸਲੇ ਦੇ ਨਤੀਜੇ ਨੂੰ ਨਹੀਂ ਬਦਲ ਸਕਦਾ ਹੈ
ਸੁਤੰਤਰ ਮੁਲਾਂਕਣਕਰਤਾ ਕਿਸੇ ਵਿੱਤੀ ਫਰਮ ਦੀ ਸ਼ਿਕਾਇਤ 'ਤੇ ਲਏ ਗਏ AFCA ਨਿਰਣੇ ਜਾਂ ਅਧਿਕਾਰ ਖੇਤਰ ਦੇ ਫ਼ੈਸਲੇ ਨੂੰ ਬਦਲ ਜਾਂ ਉਲਟਾ ਨਹੀਂ ਸਕਦਾ ਹੈ। ਇਹ ਕਿਸੇ ਵਿੱਤੀ ਫਰਮ ਦੀ ਸ਼ਿਕਾਇਤ ਬਾਰੇ ਲਏ ਗਏ ਫ਼ੈਸਲੇ ਜਾਂ ਨਿਰਣੇ ਲਈ ਤੱਥਾਂ ਜਾਂ ਗੁਣਾਂ 'ਤੇ ਅਪੀਲ ਜਾਂ ਸਮੀਖਿਆ ਵਿਧੀ ਨਹੀਂ ਹੈ।
ਨਤੀਜੇ ਜੋ ਸੁਤੰਤਰ ਮੁਲਾਂਕਣਕਰਤਾ ਪ੍ਰਦਾਨ ਕਰ ਸਕਦਾ ਹੈ
ਜੇਕਰ ਸੁਤੰਤਰ ਮੁਲਾਂਕਣਕਰਤਾ ਨੂੰ ਪਤਾ ਲੱਗਦਾ ਹੈ ਕਿ ਤੁਹਾਡੀ ਸ਼ਿਕਾਇਤ ਦੇ ਨਿਪਟਾਰੇ ਵਿੱਚ AFCA ਨੇ ਆਪਣੇ ਸੇਵਾ ਮਾਪਦੰਡਾਂ ਨੂੰ ਪੂਰਾ ਨਹੀਂ ਕੀਤਾ ਹੈ, ਤਾਂ ਉਹ AFCA ਦੇ ਚੀਫ਼ ਓਮਬਡਸਮੈਨ ਨੂੰ ਸਿਫਾਰਸ਼ ਕਰ ਸਕਦੇ ਹਨ, ਜਿਵੇਂ ਕਿ:
- AFCA ਮਾੜੀ ਸੇਵਾ ਦੇਣ ਲਈ ਮੁਆਫ਼ੀ ਮੰਗੇ
- AFCA ਮਾੜੀ ਸੇਵਾ ਕਾਰਨ ਹੋਈ ਕਿਸੇ ਵੀ ਪਰੇਸ਼ਾਨੀ ਜਾਂ ਅਸੁਵਿਧਾ ਲਈ ਗੈਰ-ਵਿੱਤੀ ਮੁਆਵਜ਼ੇ ਦੀ ਰਕਮ ਅਦਾ ਕਰੇ
- AFCA ਸੇਵਾ ਦੇਣ ਵਿੱਚ ਹੋਈ ਅਸਫ਼ਲਤਾ ਨੂੰ ਹੱਲ ਕਰਨ ਲਈ ਕੁੱਝ ਹੋਰ ਕਾਰਵਾਈ ਕਰੇ।
ਤੁਸੀਂ ਸੁਤੰਤਰ ਮੁਲਾਂਕਣਕਰਤਾ ਕੋਲ ਸ਼ਿਕਾਇਤ ਕਦੋਂ ਦਰਜ ਕਰ ਸਕਦੇ ਹੋ
ਇਸ ਤੋਂ ਪਹਿਲਾਂ ਕਿ ਸੁਤੰਤਰ ਮੁਲਾਂਕਣਕਰਤਾ ਕਿਸੇ ਸੇਵਾ ਸ਼ਿਕਾਇਤ 'ਤੇ ਵਿਚਾਰ ਕਰ ਸਕੇ, ਹੇਠ ਲਿਖਿਆਂ ਦਾ ਲਾਗੂ ਹੁੰਦੇ ਹੋਣਾ
ਲਾਜ਼ਮੀ ਹੈ:
- ਤੁਹਾਡੀ ਵਿੱਤੀ ਫਰਮ ਦੀ ਸੰਬੰਧਿਤ ਸ਼ਿਕਾਇਤ ਬੰਦ ਕਰ ਦਿੱਤੀ ਗਈ ਹੈ (ਜਦੋਂ ਤੱਕ ਕਿ ਅਸਧਾਰਨ ਹਾਲਾਤ ਲਾਗੂ ਨਹੀਂ ਹੁੰਦੇ)
- AFCA ਨੂੰ ਤੁਹਾਡੀਆਂ ਚਿੰਤਾਵਾਂ ਨੂੰ ਹੱਲ ਕਰਨ ਦਾ ਮੌਕਾ ਦਿੱਤਾ ਗਿਆ ਹੈ (ਜਿਵੇਂ ਕਿ ਤੁਸੀਂ ਲਾਜ਼ਮੀ ਤੌਰ 'ਤੇ ਪਹਿਲਾਂ ਆਪਣੀ ਸ਼ਿਕਾਇਤ AFCA ਨੂੰ ਸੌਂਪੀ ਹੋਵੇ ਅਤੇ ਜਵਾਬ ਪ੍ਰਾਪਤ ਕੀਤਾ ਹੋਵੇ)
- ਤੁਹਾਨੂੰ AFCA ਵੱਲੋਂ ਸੇਵਾ ਸ਼ਿਕਾਇਤ ਦਾ ਜਵਾਬ ਪ੍ਰਾਪਤ ਹੋਏ ਤਿੰਨ ਮਹੀਨਿਆਂ ਤੋਂ ਵੀ ਘੱਟ ਸਮਾਂ ਹੋਇਆ ਹੋਵੇ।